ਫਿਰ ਧੁੰਦ ਬਣੀ ਜ਼ਾਲਿਮ ਸਕੂਲ ਦੇ ਵਿਦਿਆਰਥੀਆਂ ਨਾਲ ਭਿਆਨਕ ਹਾਦਸਾ


Posted on: |

ਫਿਰ ਧੁੰਦ ਬਣੀ ਜ਼ਾਲਿਮ ਸਕੂਲ ਦੇ ਵਿਦਿਆਰਥੀਆਂ ਨਾਲ ਭਿਆਨਕ ਹਾਦਸਾ
ਉੱਤਰੀ ਭਾਰਤ ਵਿਚ ਸੰਘਣੀ ਧੁੰਦ ਦੇ ਕਾਰਨ ਸੜਕ ਹਾਦਸਿਆ ਵਿਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਇਸ ਹਾਦਸਿਆ ਵਿਚ ਜ਼ਿਆਦਾਤਰ ਸਕੂਲ ਦੇ ਵਿਦਿਅਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। 
 
ਇਸ ਤਰਾਂ ਦੀ ਦਰਦਨਾਕ ਘਟਨਾ ਵਾਪਰੀ ਪਟਿਆਲਾ ਦੇ ਹਲਕਾ ਨਾਭਾ ਵਿਖੇ, ਜਿੱਥੇ ਸੰਘਣੀ ਧੁੰਦ ਵਿਚ ਡੀ.ਏ ਵੀ ਸੈਨਟਰੀ ਸਕੂਲ ਦੇ ਬਾਰਵੀ ਕਲਾਸ ਦੇ ਤਿੰਨ ਵਿਦਿਆਰਥੀ ਪੜਣ ਲਈ ਅਪਣੇ ਪਿੰਡ ਕੈਦੂਪੁਰ ਤੋਂ ਮੋਟਰਸਾਇਕਲ ਤੇ ਆ ਰਹੇ ਸੀ ਤਾਂ ਰਾਸਤੇ ਵਿਚ ਸਕੂਲ ਵੈਨ ਨਾਲ ਟੱਕਰ ਹੋਣ ਨਾਲ ਜਗਦੀਪ ਸਿੰਘ ਦੀ ਰਾਸਤੇ ਵਿਚ ਮੋਤ ਹੋ ਗਈ ਜਦਕਿ ਦੋ ਵਿਦਿਆਰਥੀ ਗੰਭੀਰ ਫੱਟੜ ਹੋ ਗਏ ਜਿੰਨਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
Tags: punjab news, sikh news