About Us


 

ਇਸ ਸਾਈਟ ਦਾ ਮੁੱਖ ਉਦੇਸ਼ ਸਹੀ ਸਿੱਖ ਫਲਸਫੇ ਨੂੰ ਦੁਨੀਆਂ ਵਿੱਚ ਪ੍ਰਚਾਰਨਾ ਹੈ ,ਕਿਉਂਕਿ ਅੱਜ ਸਮੇਂ ਦੀ ਇਹ ਇੱਕ ਮੁੱਖ ਲੋੜ ਬਣ ਗਈ ਸੀ । ਅਜੋਕੇ ਸਮੇਂ ਵਿੱਚ ਸਿੱਖੀ ਤੋ ਕੋਰੇ ਲੋਕ ਸਿੱਖੀ ਦਾ ਪ੍ਰਚਾਰ ਕਰਨ ਦਾ ਢੌਗ ਕਰ ਰਹੇ ਹਨ । ਜਿਨ੍ਹਾ ਦਾ ਮੁੱਖ ਉਦੇਸ਼ ਧਰਮ ਦੇ ਨਾਮ ਤੇ  ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਪੈਸੇ ਇਕੱਠੇ ਕਰਨਾ ਹੈ । ਕੋਈ ਸਮਾਂ ਸੀ ਜਦਕਿ ਸਿੱਖਾ ਵਿੱਚ ਅਤਿ ਸਤਿਕਾਰੇ ਹੋਏ ਵਿਅਕਤੀਆਂ  ਵਾਸਤੇ ਵੀ ਸਿਰਫ ਭਾਈ ਸ਼ਬਦ ਦੀ ਵਰਤੋ ਹੁੰਦੀ ਸੀ , ਪਰ ਅੱਜ ਜਿਹੜਾ ਵੀ ਕੋਈ ਗੁਰਬਾਣੀ ਦੀਆਂ ਕੁੱਝ  ਕੁ ਤੁਕਾਂ ਯਾਦ ਕਰਕੇ ਲੋਕ ਲਭਾਉਣੇ ਤਰੀਕੇ ਨਾਲ ਆਪਣੀ ਗੱਲ ਕਰ ਸਕਦਾ ਉਹ ਵੀ ਆਪਣੇ ਨਾਮ ਨਾਲ ਸੰਤ , ਮਹਾਂਪੁਰਸ਼  ,ਬ੍ਰਹਮ ਗਿਆਨੀ , ਹੀ ਨਹੀ ਸਗੋ ਪੂਰਨ ਬ੍ਰਹਮ ਗਿਆਨੀ ਜਿਹੇ ਸ਼ਬਦ ਲਾਉਣ ਤੋ ਗੁਰੇਜ ਨਹੀ ਕਰਦਾ ।
                                                                                              ਇਸ ਕਰਕੇ ਇਹ ਉੱਦਮ ਕੀਤਾ ਗਿਆ ਹੈ ਕਿ ਉਹਨਾਂ ਲੋਕਾਂ ਦੇ ਵਿਚਾਰ ਸੰਗਤਾਂ ਤੱਕ ਪਹੁੰਚਾਹੇ ਜਾ ਸਕਣ ਜਿਨਾਂ ਨੂੰ ਸਿੱਖ ਫਲਸਫੇ ਦੀ ਪੂਰੀ ਸਮਝ ਹੋਵੇ ਅਤੇ ਉਹਨਾਂ ਦਾ ਆਪਣਾ ਜੀਵਨ ਵੀ ਗੁਰਬਾਣੀ ਦੇ ਸਿਧਾਂਤਾ ਦੇ ਅਨੁਸਾਰ ਹੋਵੇ ।
                                 ਸੋ ਅੱਜ ਦੁਨੀਆ ਵਿੱਚ ਸਹੀ ਸਿੱਖੀ ਦੀ ਵਿਚਾਰਧਾਰਾ ਪ੍ਰਚਾਰਨ ਦੀ ਬਹੁਤ ਲੋੜ ਹੈ ਤਾਂ ਕਿ ਲੋਕ ਗੁਰਬਾਣੀ ਦੇ ਅਸਲ ਤੱਤ ਨੂੰ ਸਮਝ ਸਕਣ ਅਤੇ ਆਪਣੇ ਜੀਵਨ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਣ ।